ਤਰਕਸ਼ੀਲ ਸਾਹਿਤ ਵੈਨ ਨੇ ਪਾਠਕਾਂ ਦੀ ਘਾਟ ਵਾਲੀ ਧਾਰਨਾ ਨੂੰ ਝੁਠਲਾਇਆ-ਰਾਜਿੰਦਰ ਭਦੌੜ

ਤਰਕਸ਼ੀਲਾਂ ਦੀ ਸੂਬਾਈ ਛਿਮਾਹੀ ਇੱਕਤਰਤਾ ਹੋਈ ਸੰਪੰਨ

ਬਰਨਾਲਾ,7 ਅਪ੍ਰੈਲ (ਰਾਮ ਸਵਰਨ ਲੱਖੇਵਾਲੀ): ਤਰਕਸ਼ੀਲਤਾ ਵਿਚਾਰਧਾਰਾ ਨਾਲ ਹੀ ਜਿੰਦਗੀ ਤੇ ਸਮਾਜ ਨੂੰ ਸੁਖਾਵੇਂ ਰੁਖ

ਸੂਬਾਈ ਇੱਕਤਰਤਾ ਦੌਰਾਨ ਨਵ-ਪ੍ਰਕਾਸ਼ਿਤ ਪੁਸਤਕਾਂ ਰਿਲੀਜ਼ ਕਰਦੇ ਹੋਏ ਤਰਕਸ਼ੀਲ ਆਗੂ

ਸੂਬਾਈ ਇੱਕਤਰਤਾ ਦੌਰਾਨ ਨਵ-ਪ੍ਰਕਾਸ਼ਿਤ ਪੁਸਤਕਾਂ ਰਿਲੀਜ਼ ਕਰਦੇ ਹੋਏ ਤਰਕਸ਼ੀਲ ਆਗੂ

ਤੋਰਿਆ ਜਾ ਸਕਦਾਹੈ. ਇਸ ਲੋਕ ਹਿਤੂ ਕਾਰਜ ਲਈ ਸਿਦਕ ਦਿਲੀ ਨਾਲ ਅੱਗੇ ਤੁਰਨਾ ਸਾਡਾ ਸਾਰਿਆਂ ਦਾ ਮੁਢਲਾ ਫ਼ਰਜ਼ ਹੈ. ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੇ ਸੂਬਾਈ ਜਥੇਬੰਦਕ ਮੁਖੀ ਰਾਜਿੰਦਰ ਭਦੌੜ ਨੇ ਸਥਾਨਕ ਸ਼ਕਤੀ ਕਲਾ ਮੰਦਰ ਵਿਖੇ ਸੁਸਾਇਟੀ ਦੀ ਛਿਮਾਹੀ ਇੱਕਤਰਤਾ ‘ਚ ਰਾਜ ਭਰ ਤੋਂ ਆਏ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਕਿਹਾ. ਉਹਨਾਂ ਆਖਿਆ ਕਿ ਸੁਸਾਇਟੀ ਦੇ ਯਤਨਾਂ ਸਦਕਾ ਬਣੀ ਤਰਕਸ਼ੀਲ ਸਾਹਿਤ ਵੈਨ ਨੇ ਪੰਜਾਬੀ ਵਿੱਚ ਪਾਠਕਾਂ ਦੀ ਘਾਟ ਵਾਲੀ ਧਾਰਨਾ ਨੂੰ ਝੁਠਲਾਇਆ ਹੈ. ਇਸ ਵੈਨ ਦੇ ਮੁਢਲੇ ਸਫ਼ਰ ‘ਚ ਹੀ ਸਕੂਲਾਂ, ਕਾਲਜਾਂ, ਪਿੰਡਾਂ ਤੇ ਮੇਲਿਆਂ ਚੋਂ ਤਰਕਸ਼ੀਲ ਸਾਹਿਤ ਖਰੀਦਣ ਪ੍ਰਤੀ ਭਰਵਾਂ ਹੁੰਗਾਰਾ ਮਿਲਿਆ ਹੈ. ਸੁਸਾਇਟੀ ਦੀ ਇਸ ਸੂਬਾਈ ਇੱਕਤਰਤਾ ਵਿੱਚ ਸਾਰੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਜਥੇਬੰਦਕ, ਵਿੱਤ, ਮੈਗਜ਼ੀਨ, ਸਾਹਿਤ, ਸਭਿਆਚਾਰਕ, ਪ੍ਰਕਾਸ਼ਨ, ਕੌਮੀ-ਕੌਮਾਂਤਰੀ ਤੇ ਕਾਨੂੰਨ ਵਿਭਾਗ ਦੇ ਮੁਖੀਆਂ ਹੇਮ ਰਾਜ ਸਟੈਨੋ, ਬਲਬੀਰ ਚੰਦ ਲੋਂਗੋਵਾਲ, ਭੂਰਾ ਸਿੰਘ ਮਹਿਮਾ, ਸੁਖਦੇਵ ਫਗਵਾੜਾ, ਸੁਖਵਿੰਦਰ ਬਾਗਪੁਰ, ਹਰਚੰਦ ਭਿੰਡਰ ਤੇ ਹਰਿੰਦਰ ਲਾਲੀ ਨੇ ਆਪੋ ਆਪਣੇ ਵਿਭਾਗਾਂ ਦੀਆਂ ਰਿਪੋਰਟਾਂ ਪੇਸ਼ ਕੀਤੀਆਂ ਜਿੰਨ੍ਹਾਂ ਤੇ ਹਾਜ਼ਰ ਡੈਲੀਗੇਟਾਂ ਨੇ ਭਰਵੀਂ ਵਿਚਾਰ ਚਰਚਾ ਕੀਤੀ. ਬਹਿਸ ਦੌਰਾਨ ਨੁਕਤੇ ਸਾਂਝੇ ਕਰਦਿਆਂ ਅਜੀਤ ਪ੍ਰਦੇਸੀ, ਪਰਮਵੇਦ ਸੰਗਰੂਰ, ਸੰਦੀਪ ਸਿੰਘ ਅਮ੍ਰਿਤਸਰ, ਜਿੰਦਰ ਬਾਗਪੁਰ, ਰਣਜੀਤ ਬਠਿੰਡਾ, ਗੁਰਮੀਤ ਖਰੜ ਤੇ ਗੁਰਪ੍ਰੀਤ ਸ਼ਹਿਣਾ ਨੇ ਤਰਕਸ਼ੀਲ ਸਾਹਿਤ ਵੈਨ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਮੈਗਜ਼ੀਨ, ਸਾਹਿਤ ਤੇ ਪ੍ਰਕਾਸ਼ਨ ‘ਚ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਾਨੂੰਨ ਵਿਭਾਗ ਵੱਲੋਂ ਅੰਧਵਿਸ਼ਵਾਸ਼ਾਂ ਖਿਲਾਫ਼ ਕਾਨੂੰਨ ਬਣਾਉਣ ਲਈ ਬਣਾਏ ਗਏ ਖਰੜੇ ਨੂੰ ਜਲਦੀ ਅੰਤਿਮ ਰੂਪ ਦੇ ਕੇ ਵਿਧਾਨ ਸਭਾ ਤੱਕ ਪਹੁੰਚਾਉਣ ਦੀ ਤਾਈਦ ਕੀਤੀ. ਤਰਕਸ਼ੀਲ ਆਗੂਆਂ ਨੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਅੰਧਵਿਸ਼ਵਾਸ਼ਾਂ ਦੇ ਕੀਤੇ ਜਾ ਰਹੇ ਪ੍ਰਚਾਰ ਨੂੰ ਰੋਕਣ ਲਈ ਅਸਰਦਾਰ ਨੀਤੀ ਬਣਾਉਣ ਤੇ ਜੋਰ ਦਿੱਤਾ. ਸਮਾਰੋਹ ਦੌਰਾਨ ਸਾਹਿਤ ਵਿਭਾਗ ਵੱਲੋਂ ਸੁਸਾਇਟੀ ਦੀਆਂ ਦੋ ਨਵ-ਪ੍ਰਕਾਸ਼ਿਤ ਬਾਲ ਪੁਸਤਕਾਂ ਤੇ ਡਾ. ਸ਼ਿਆਮ ਸੁੰਦਰ ਦੀਪਤੀ ਦੀ ਪੁਸਤਕ ਨੂੰ ਸੂਬਾ ਕਮੇਟੀ ਆਗੂਆਂ ਵੱਲੋਂ ਰਿਲੀਜ਼ ਕੀਤਾ ਗਿਆ. ਸਮਾਰੋਹ ਦੌਰਾਨ ਮੰਚ ਸੰਚਾਲਨ ਦੀ ਜਿੰਮੇਵਾਰੀ ਰਾਮ ਸਵਰਨ ਲੱਖੇਵਾਲੀ ਤੇ ਹਰਿੰਦਰਲਾਲੀ ਨੇ ਨਿਭਾਈ. ਲਗਾਤਾਰ15 ਘੰਟੇ ਚੱਲੀ ਤਰਕਸ਼ੀਲਾਂ ਦੀ ਸੂਬਾਈ ਛਿਮਾਹੀ ਇੱਕਤਰਤਾ ਰਾਜ ਭਰ ਦੇ ਤਰਕਸ਼ੀਲ ਕਾਰਕੁੰਨਾਂ ਵੱਲੋਂ ਵਿਗਿਆਨਿਕ ਦ੍ਰਿਸ਼ਟੀਕੋਣ ਦੇ ਪਸਾਰ ਲਈ ਕੀਤੇ ਗਏ ਅਹਿਦ ਨਾਲ ਸਮਾਪਤ ਹੋਈ.

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s