ਸਾਧ-ਸਿਆਣੇ ਲੋਕਾਂ ਦੀਆਂ ਦੁੱਖ-ਤਕਲੀਫਾਂ ਦਾ ਸੌਦਾ ਕਰਦੇ ਹਨ : ਤਰਕਸ਼ੀਲ

ਸਰਕਾਰੀ ਸੈਕੰਡਰੀ ਸਕੂਲ, ਬਲੌਂਗੀ ਵਿਖੇ ਅੰਧਵਿਸ਼ਵਾਸ ਵਿਰੋਧੀ ਪ੍ਰੋਗਰਾਮ

ਮੋਹਾਲੀ, 16 ਮਈ (ਹਰਪ੍ਰੀਤ): ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਲੋਕਾਂ ਖਾਸਕਰ ਨਵੀਂ ਉਮਰ ਦੇ ਬੱਚਿਆਂ ਨੂੰ ਅੰਧਵਿਸ਼ਵਾਸਾਂ ਚੋਂ ਕੱਢਣ ਦੇ ਯਤਨ ਜਾਰੀ ਹਨ. ਇਸੇ ਦੀ ਇੱਕ ਲੜੀ ਤਹਿਤ ਸਰਕਾਰੀ ਸੈਕੰਡਰੀ ਸਕੂਲ

ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਜਸਵੰਤ ਮੋਹਾਲੀ

ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਜਸਵੰਤ ਮੋਹਾਲੀ

ਬਲੌਂਗੀ ਵਿਖੇ ਬੱਚਿਆਂ ਨੂੰ ਸਦੀਆਂ ਚੋਂ ਚਲੇ ਆ ਰਹੇ ਅੰਧਵਿਸ਼ਵਾਸਾਂ ਚੋਂ ਕੱਢਣ ਦਾ ਯਤਨ ਕੀਤਾ ਗਿਆ. ਤਰਕਸ਼ੀਲ ਮੈਗਜੀਨ ਦੇ ਸਹਿ ਸੰਪਾਦਕ ਜਸਵੰਤ ਮੋਹਾਲੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਾਧ ਸਿਆਣਿਆਂ ਕੋਲ ਲੋਕਾਂ ਨੂੰ ਲੁੱਟਣ ਲਈ ਤਿੰਨ ਨੁਕਤੇ ਹਨ. ਉਹ ਲੋਕਾਂ ਦੀਆਂ ਦੁੱਖ-ਤਕਲੀਫਾਂ ਦਾ ਸੌਦਾ ਕਰਦੇ ਹਨ. ਸਮਾਜ ਵਿੱਚ ਫੈਲੇ ਅੰਧਵਿਸ਼ਵਾਸ਼ ਦਾ ਫਾਇਦਾ ਚੁੱਕਦੇ ਹਨ ਤੇ ਜਾਦੂ ਦੇ ਟਰਿੱਕਾਂ ਰਾਹੀਂ ਲੋਕਾਂ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕਰਦੇ ਹਨ. ਉਹਨਾਂ ਕਿਹਾ ਕਿ ਇਹਨਾਂ ਤਿੰਨ ਚੀਜਾਂ ਦੇ ਸੁਮੇਲ ਨਾਲ ਹੀ ਸਾਧ ਸਿਆਣਿਆਂ ਤੇ ਅਖੌਤੀ ਬਾਬਿਆਂ ਨੂੰ ਮਹਾਨਤਾ ਦਾ ਦਰਜਾ ਦਿੱਤਾ ਜਾਂਦਾ ਹੈ. ਸ੍ਰੀ ਜਸਵੰਤ ਨੇ ਕਿਹਾ ਕਿ ਵਿਗਿਆਨਿਕ ਸੋਚ ਪ੍ਰਚਾਰਨ ਦੇ ਯਤਨਾਂ ਨਾਲ ਹੀ ਗਿਆਨ ਵਿੱਚ ਵਾਧਾ ਹੋਵੇਗਾ. ਉਹਨਾਂ ਕਿਹਾ ਕਿ ਜਿਵੇਂ ਕਣਕ ਤੇ ਕਪਾਹ ਮਨੁੱਖ ਨੂੰ ਆਪਣੇ ਯਤਨਾਂ ਨਾਲ ਹੀ ਉਗਾਉਣੀ ਪੈਂਦੀ ਹੈ, ਉਸੇ ਤਰਾਂ ਸਮਾਜ ਵਿੱਚ ਚੇਤਨਾ ਵੀ ਮਨੁੱਖ ਦੇ ਯਤਨਾਂ ਨਾਲ ਹੀ ਆਵੇਗੀ. ਤਰਕਸ਼ੀਲ ਸੁਸਾਇਟੀ ਦੇ ਮੈਂਬਰਾਂ ਨੇ ਬੱਚਿਆਂ ਨੂੰ ਜਾਦੂ ਦੇ ਟਰਿੱਕ ਵੀ ਵਿਖਾਏ. ਬੱਚੇ ਉਦੋਂ ਹੈਰਾਨ ਹੋ ਗਏ ਜਦੋਂ ਤਰਕਸ਼ੀਲ ਕਾਰਕੁੰਨਾਂ ਨੇ ਨਿੰਮ ਦੇ ਪੱਤਿਆਂ ਨੂੰ ਮਿੱਠਾ ਕਰ ਦਿੱਤਾ. ਬੱਚਿਆਂ ਨੂੰ ਪ੍ਰੋਗਰਾਮ ਦੀ ਸਮਾਪਤੀ ਮਗਰੋਂ ਜਾਦੂ ਪਿੱਛੇ ਕੰਮ ਕਰਦੇ ਕਾਰਨਾਂ ਬਾਰੇ ਵੀ ਦੱਸਿਆ ਗਿਆ ਕਿ ਇਹਨਾਂ ਪਿੱਛੇ ਕੋਈ ਗੈਬੀ ਸ਼ਕਤੀ ਨਹੀਂ ਸਗੋਂ ਕੋਈ ਵੀ ਇਸ ਨੂੰ ਕਰ ਸਕਦਾ ਹੈ. ਇਸ ਮੌਕੇ ਇਕਾਈ ਮੋਹਾਲੀ ਦੇ ਮੁਖੀ ਮਾਸਟਰ ਸੁਰਜੀਤ ਨੇ ਬੱਚਿਆਂ ਨੂੰ ਸਮਝਾਇਆ ਕਿ ਸੁੱਖਾਂ ਤੇ ਦੁੱਖਾਂ ਦਾ ਫਾਸਲਾ ਬਹੁਤ ਘੱਟ ਹੁੰਦਾ ਹੈ ਤੇ ਸੁੱਖ ਦੇ ਨਾਲ ਦੁੱਖ ਵੀ ਆਉਂਦੇ ਹਨ. ਹਮੇਸ਼ਾ ਸੁੱਖ ਵਿੱਚ ਰਹਿਣ ਦੀ ਪ੍ਰਵਿਰਤੀ ਦਾ ਹੀ ਸਾਧ ਸਿਆਣੇ ਫਾਇਦਾ ਚੁੱਕਦੇ ਹਨ ਤੇ ਲੁੱਟਦੇ ਹਨ. ਸਕੂਲ ਸਟਾਫ ਤੇ ਵਿਦਿਆਰਥੀਆਂ ਨੇ ਤਰਕਸ਼ੀਲਾਂ ਦੇ 30 ਸਾਲਾਂ ਦੇ ਤਜਰਬਿਆਂ ਤੇ ਅਧਾਰਿਤ ਕਿਤਾਬਾਂ ਵਿੱਚ ਡੂੰਘੀ ਦਿਲਚਸਪੀ ਦਿਖਾਈ. ਇਸ ਮੌਕੇ ਪ੍ਰੋ. ਮੁਹੰਮਦ ਅਸਲਮ ਵਿਦਿਆਰਥੀ ਨੇ ਤਰਕਸ਼ੀਲ ਟੀਮ ਦਾ ਧੰਨਵਾਦ ਕੀਤਾ. ਪ੍ਰੋਗਰਾਮ ਸਮੇਂ ਮੁੱਖ ਅਧਿਆਪਿਕਾ ਸੋਨੀਆ ਤੇ ਹੋਰ ਸਟਾਫ, ਤਰਕਸ਼ੀਲ ਆਗੂ ਜਰਨੈਲ ਕ੍ਰਾਂਤੀ, ਸ਼ਮਸ਼ੇਰ ਚੋਟੀਆਂ ਆਦਿ ਹਾਜਰ ਸਨ.

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s