ਗੁੰਡਾ-ਅਨਸਰਾਂ ਨੂੰ ਪੰਜਾਬ ਸਰਕਾਰ ਨੱਥ ਪਾਵੇ: ਤਰਕਸ਼ੀਲ ਸੁਸਾਇਟੀ ਪੰਜਾਬ

‘ਬਸਾਂ ਵਿੱਚ ਸਵਾਰੀਆਂ ਦੀ ਖੱਜਲ-ਖੁਆਰੀ ਰੋਕਣ ਲਈ ਜਾਰੀ ਹੋਵੇ ਟੌਲ-ਫਰੀ ਨੰਬਰ’

tsm4may15

ਮੀਟਿੰਗ ਵਿੱਚ ਹਿਸਾ ਲੈ ਰਹੇ ਆਗੂ

ਮਾਲੇਰਕੋਟਲਾ, 4 ਮਈ (ਡਾ. ਅ. ਮਜੀਦ ਅਜਾਦ): ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮਾਲੇਰਕੋਟਲਾ ਦੀ ਇੱਕ ਹੰਗਾਮੀ ਮੀਟਿੰਗ ਇਥੇ ਲੀਡਰਜ ਅਕੈਡਮੀ ਵਿਖੇ ਹੋਈ. ਜਿਸ ਵਿੱਚ ਹੋਰਨਾਂ ਮੁੱਦਿਆ ਤੋਂ ਬਿਨਾਂ ਪਿਛਲੇ ਦਿਨੀਂ ਬਾਦਲ ਪਰਿਵਾਰ ਦੀ ਉਰਬਿਟ ਬਸ ਵਿੱਚੋਂ ਗਰੀਬ ਔਰਤ ਨੂੰ ਬਾਹਰ ਸੁੱਟੇ ਜਾਣ ਦੀ ਘਟਨਾ ਤੇ ਵਿਸੇਸ਼ ਚਰਚਾ ਕੀਤੀ ਗਈ ਅਤੇ ਇਸ ਦੇ ਵਿਰੋਧ ਵਿੱਚ ਨਖੇਧੀ ਮਤਾ ਪਾਸ ਕੀਤਾ ਗਿਆ.
ਮੀਟਿੰਗ ਵਿੱਚ ਇਸ ਵਿਸ਼ੇ ਤੇ ਬੋਲਦਿਆਂ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਉਸ਼ਵਿੰਦਰ ਰੁੜਕਾ ਨੇ ਕਿਹਾ ਕਿਹਾ ਕਿ ‘ਰਾਜ-ਨਹੀਂ ਸੇਵਾ’ ਦਾ ਨਾਅਰਾ ਦੇਣ ਵਾਲੀ ਬਾਦਲ ਸਰਕਾਰ ਦੇ ਰਾਜ ਵਿੱਚ ਇਸ ਤਰਾਂ ਦੀ ਘਟਨਾ ਪੂਰੇ ਪੰਜਾਬ ਨੂੰ ਸਰਮਸ਼ਾਰ ਕਰਦੀ ਹੈ. ਇਨਸਾਫ ਪਸੰਦ ਲੋਕ ਇਸ ਘਟਨਾਂ ਦੀ ਨਖੇਧੀ ਕਰਦੇ ਹਨ.
ਉਹਨਾਂ ਨੇ ਪ੍ਰੈਸ ਜਾਣਕਾਰੀ ਨੂੰ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਪੰਜਾਬ ਅੰਦਰ ਹਾਕਮ ਸਰਕਾਰ ਵਲੋਂ ਗੁੰਡਾ ਅਨਸਰਾਂ ਨੂੰ ਖੁੱਲੀ ਸ਼ਹਿ ਦਿੱਤੀ ਜਾ ਰਹੀ ਹੈ, ਜਿਸ ਕਾਰਣ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ. ਪੰਜਾਬ ਦਾ ਮਾਹੌਲ ਦਿਨੋਂ ਦਿਨੀ ਬਿਗੜ ਰਿਹਾ ਹੈ. ਇਸ ਕਰਕੇ ਸਰਕਾਰ ਇਹਨਾਂ ਗੁੰਡਾ ਅਨਸਰਾਂ ਨੂੰ ਨੱਥ ਪਾਉਣ ਲਈ ਫੌਰੀ ਕਦਮ ਚੁੱਕੇ.
ਇਸ ਸਬੰਧੀ ਬੋਲਦਿਆਂ ਤਰਕਸ਼ੀਲ ਸੁਸਾਇਟੀ ਦੇ ਪਰਚਾਰ ਸਕੱਤਰ ਸਰਾਜ ਅਨਵਰ ਨੇ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਫੌਰੀ ਮਦਦ ਦਿੱਤੀ ਜਾਵੇ. ਬਸ ਚਾਲਕਾਂ ਦਾ ਲਾਇਸੰਸ ਰੱਦ ਕੀਤਾ ਜਾਵੇ. ਜੁਰਮ ਵਿੱਚ ਸ਼ਾਮਲ ਵਿਆਕਤੀਆਂ ਦੀ ਤਫਤੀਸ਼ ਕਰਕੇ ਵੱਧ ਤੋਂ ਵੱਧ ਸਜਾ ਦਿੱਤੀ ਜਾਵੇ.
ਉਹਨਾਂ ਅੱਗੇ ਵੀ ਕਿਹਾ ਕਿ ਸਰਕਾਰ ਕੋਲ ਕੋਈ ਠੋਸ ਟਰਾਂਸਪੋਰਟ ਨੀਤੀ ਨਾ ਹੋਣ ਕਰਕੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਇਸ ਲਈ ਟਰਾਂਸਪੋਰਟ ਨੀਤੀ ਵਿੱਚ ਸੋਧ ਕੀਤੀ ਜਾਵੇ ਅਤੇ ਹੋਰਨਾਂ ਸੇਵਾਵਾਂ ਲਈ ਜਾਰੀ ਹੋਏ ਟੌਲ-ਫਰੀ ਨੰਬਰ ਦੀ ਤਰਜ ਤੇ ਬੱਸ ਸੇਵਾ ਮੌਕੇ ਆਮ ਨਾਗਰਿਕਾਂ ਦੀ ਲੁੱਟ ਨੂੰ ਰੋਕਣ ਲਈ ਟੌਲ-ਫਰੀ ਨੰਬਰ ਜਾਰੀ ਕੀਤਾ ਜਾਵੇ ਜਿਥੇ ਲੋਕਾਂ ਦੀ ਸ਼ਿਕਾਇਤ ਦਰਜ ਕੀਤੀ ਜਾ ਸਕੇ.
ਇਸ ਮੌਕੇ ਹੋਰਨਾਂ ਤੋਂ ਬਿਨਾਂ ਮਾਸਟਰ ਮੇਜਰ ਸਿੰਘ, ਹਰੀ ਸਿੰਘ ਰੋਹੀੜਾ, ਕੁਲਵਿੰਦਰ ਕੌਸ਼ਲ, ਮੋਹਨ ਬਡਲਾ, ਮਜੀਦ ਦਲੇਲਗੜ, ਦਰਬਾਰਾ ਸਿੰਘ ਉਕਸੀ ਆਦਿ ਨੇ ਵਿਸੇਸ਼ ਸ਼ਿਰਕਤ ਕੀਤੀ.

 

ਇਸ਼ਤਿਹਾਰ

ਤਰਕਸ਼ੀਲ ਸੀਰੀਅਲ ‘ਤਰਕ ਦੀ ਸਾਣ ਤੇ’ ਦਾ ਮੁੜ ਪ੍ਰਸ਼ਾਰਨ ਅੱਜ ਤੋਂ ਡੀ. ਡੀ. ਪੰਜਾਬੀ ਤੇ

ਮੁਕਤਸਰ,19 ਜਨਵਰੀ (ਬੂਟਾ ਸਿੰਘ ਵਾਕਫ਼): ਲੋਕ ਮਨਾਂ ‘ਚੋਂ ਅਗਿਆਨਤਾ, ਅੰਧਵਿਸ਼ਵਾਸ਼ਾਂ ਤੇ ਵਹਿਮਾਂ ਭਰਮਾਂ ਦੇ ਭਰਮ ਭੁਲੇਖਿਆਂ ਨੂੰ ਦੂਰ ਕਰਨ ਲਈ ਵਿਗਿਆਨਕ ਦ੍ਰਿਸ਼ਟੀਕੋਣ ਦੇ ਪਾਸਾਰ ‘ਚ ਜੁਟੀ ਸੰਸਥਾ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਵੱਲੋਂ ਬਣਾਏ ਟੀ. ਵੀ. ਸੀਰੀਅਲ ‘ਤਰਕ ਦੀ ਸਾਣ ’ਤੇ’ ਦਾ ਡੀ. ਡੀ. ਪੰਜਾਬੀ (ਦੂਰਦਰਸ਼ਨ ਜਲੰਧਰ) ਤੋਂ ਮੁੜ ਪ੍ਰਸ਼ਾਰਣ ਅੱਜ ਤੋਂ ਸ਼ੁਰੂ ਹੋ ਰਿਹਾ ਹੈ. ਇਹ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਸੂਬਾਈ ਮੀਡੀਆ ਮੁਖੀ ਰਾਮ ਸਵਰਨ ਲੱਖੇਵਾਲੀ ਨੇ ਦੱਸਿਆ ਕਿ ਇਹ ਸੀਰੀਅਲ ਹਰ ਸੋਮਵਾਰ ਬਾਅਦ ਦੁਪਹਿਰ 1.35 ਤੋਂ 2.35 ਤੱਕ ਵਿਖਾਇਆ ਜਾਵੇਗਾ. ਉਹਨਾਂ ਦੱਸਿਆ ਕਿ ਤਰਕਸ਼ੀਲ ਲਹਿਰ ਦੇ ਤਿੰਨ ਦਹਾਕਿਆਂ ਦੇ ਸਫ਼ਰ ਦੌਰਾਨ ਸੁਸਾਇਟੀ ਵੱਲੋਂ ਹੱਲ ਕੀਤੇ ਕਥਿਤ ਭੂਤਾਂ ਪ੍ਰੇਤਾਂ ਨਾਲ ਜੁੜੇ ਕੇਸਾਂ ਤੇ ਰਹੱਸਮਈ ਜਾਪਦੀਆਂ ਘਟਨਾਵਾਂ ਤੇ ਅਧਾਰਤ ਸੱਚੀਆਂ ਕਹਾਣੀਆਂ ਨੂੰ ਸਰਦਾਰਜੀਤ ਬਾਵਾ ਦੀ ਨਿਰਦੇਸ਼ਨਾ ਹੇਠ ਫਿਲਮਾਇਆ ਗਿਆ ਹੈ. ਇਸੇ ਦੌਰਾਨ ਸੁਸਾਇਟੀ ਦੇ ਸੂਬਾਈ ਆਗੂਆਂ ਰਾਜਿੰਦਰ ਭਦੌੜ, ਹੇਮਰਾਜ ਸਟੈਨੋ, ਸੁਖਦੇਵ ਫਗਵਾੜਾ ਤੇ ਭੂਰਾ ਸਿੰਘ ਮਹਿਮਾ ਸਰਜਾ ਨੇ ਦੂਰਦਰਸ਼ਨ ਜਲੰਧਰ ਦੇ ਇਸ ਉੱਦਮ ਦੀ ਸਰਾਹਨਾ ਕਰਦਿਆਂ ਆਖਿਆ ਕਿ ਇਹ ਟੀ. ਵੀ. ਸੀਰੀਅਲ ਲੋਕਾਂ ਨੂੰ ਅੰਧਵਿਸ਼ਵਾਸ਼ਾਂ ਦੇ ਚੱਕਰਵਿਊ ਵਿਚੋਂ ਕੱਢਣ ਦਾ ਸਬੱਬ ਬਣੇਗਾ.

ਤਰਕਸ਼ੀਲਾਂ ਵੱਲੋਂ ਬਲੌਂਗੀ ਵਾਸੀਆਂ ਦੇ ਸੰਘਰਸ਼ ਨੂੰ ਹਮਾਇਤ

ਪ੍ਰਸ਼ਾਸਨ ਤੁਰੰਤ ਪਿੰਡ ਦਾ ਸੜਕੀ ਵਿਕਾਸ ਕਰੇ : ਕ੍ਰਾਂਤੀ

ਐਸ ਏ ਐਸ ਨਗਰ, 17 ਜੂਨ (ਹਰਪ੍ਰੀਤ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੋਹਾਲੀ ਨੇ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕਰ ਰਹੇ ਬਲੌਂਗੀ ਨਿਵਾਸੀਆਂ ਦੇ ਸੰਘਰਸ਼ ਨੂੰ ਹਮਾਇਤ ਦਿੱਤੀ ਹੈ. ਇਕਾਈ ਦੀ ਸ਼ਹੀਦ

ਵਿਚਾਰ-ਚਰਚਾ ਕਰਦੇ ਹੋਏ ਤਰਕਸ਼ੀਲ ਸੁਸਾਇਟੀ ਪੰਜਾਬ, ਇਕਾਈ ਮੋਹਾਲੀ ਦੇ ਕਾਰਕੁਨ

ਵਿਚਾਰ-ਚਰਚਾ ਕਰਦੇ ਹੋਏ ਤਰਕਸ਼ੀਲ ਸੁਸਾਇਟੀ ਪੰਜਾਬ, ਇਕਾਈ ਮੋਹਾਲੀ ਦੇ ਕਾਰਕੁਨ

ਭਗਤ ਸਿੰਘ ਲਾਇਬ੍ਰੇਰੀ, ਬਲੌਂਗੀ ਵਿਖੇ ਹੋਈ ਮੀਟਿੰਗ ਵਿੱਚ ਇਹ ਮਤਾ ਪਾਇਆ ਗਿਆ. ਇਕਾਈ ਮੁਖੀ ਮਾਸਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਬਲੌਂਗੀ ਦੇ ਦੁਕਾਨਦਾਰ ਤੇ ਹੋਰ ਲੋਕ ਆਪਣੇ ਹੱਕ ਦੀ ਲੜਾਈ ਲੜ ਰਹੇ ਹਨ ਤੇ ਪਿੰਡ ਦੀਆਂ ਸੜਕਾਂ ਤੇ ਗਲੀਆਂ ਬਣਾਉਣ ਦੀ ਮੰਗ ਬਿਲਕੁਲ ਜਾਇਜ ਤੇ ਹੱਕੀ ਹੈ. ਉਹਨਾਂ ਕਿਹਾ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਪਿੰਡ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ ਤੇ ਪ੍ਰਸ਼ਾਸਨ ਪਿੰਡ ਦੇ ਲੋਕਾਂ ਨਾਲ ਵਾਅਦੇ ਕਰ ਕੇ ਵੀ ਆਪਣੀ ਜੁੰਮੇਵਾਰੀ ਤੋਂ ਭੱਜ ਰਿਹਾ ਹੈ. ਇੱਥੇ ਜਾਰੀ ਪ੍ਰੈੱਸ ਨੋਟ ਵਿੱਚ ਤਰਕਸ਼ੀਲ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਪਿੰਡ ਦੇ ਲੋਕਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨਾ ਚਾਹੀਦਾ ਹੈ. ਇਸ ਮੌਕੇ ਤਰਕਸ਼ੀਲ ਆਗੂ ਜਰਨੈਲ ਕ੍ਰਾਂਤੀ ਨੇ ਕਿਹਾ ਕਿ ਪਿੰਡ ਦੀ ਕੋਈ ਵੀ ਗਲੀ/ਸੜਕ ਪੱਕੀ ਨਹੀਂ ਹੈ ਤੇ ਇਹ ਚਾਰ ਕਣੀਆਂ ਪੈ ਜਾਣ ਤੇ ਹੀ ਤਲਾਅ ਦਾ ਰੂਪ ਧਾਰਨ ਕਰ ਲੈਦੀਆਂ ਹਨ. ਉਹਨਾਂ ਕਿਹਾ ਕਿ ਵੈਸੇ ਵੀ ਗਲੀਆਂ ਦਾ ਪਾਣੀ ਸੜਕਾਂ ਤੇ ਖੜਾ ਰਹਿੰਦਾ ਹੈ ਤੇ ਇਹਨਾਂ ਗਲੀਆਂ ਤੇ ਪੈਦਲ ਜਾਣਾ ਵੀ ਖਤਰੇ ਤੋਂ ਖਾਲੀ ਨਹੀਂ ਹੈ. ਉਹਨਾਂ ਭਰੋਸਾ ਦਿਵਾਇਆ ਕਿ ਸੁਸਾਇਟੀ ਦੇ ਕਾਰਕੁਨ ਲੋਕਾਂ ਦੇ ਸੰਘਰਸ਼ ਨੂੰ ਹਰ ਤਰਾਂ ਦਾ ਸਹਿਯੋਗ ਦੇਣਗੇ. ਮੀਟਿੰਗ ਵਿੱਚ ਇਸ ਤੋਂ ਇਲਾਵਾ ਮੈਗਜੀਨ ਵੰਡ, ਅੰਧਵਿਸ਼ਵਾਸੀ ਕਾਨੂੰਨ ਬਣਾਉਣ ਲਈ ਸਰਗਰਮੀ, ਮਾਨਸਿਕ ਸਿਹਤ ਸਲਾਹ ਤੇ ਹੋਰ ਏਜੰਡਿਆਂ ਬਾਰੇ ਵੀ ਵਿਚਾਰ ਕੀਤਾ ਗਿਆ.

ਸਾਧ-ਸਿਆਣੇ ਲੋਕਾਂ ਦੀਆਂ ਦੁੱਖ-ਤਕਲੀਫਾਂ ਦਾ ਸੌਦਾ ਕਰਦੇ ਹਨ : ਤਰਕਸ਼ੀਲ

ਸਰਕਾਰੀ ਸੈਕੰਡਰੀ ਸਕੂਲ, ਬਲੌਂਗੀ ਵਿਖੇ ਅੰਧਵਿਸ਼ਵਾਸ ਵਿਰੋਧੀ ਪ੍ਰੋਗਰਾਮ

ਮੋਹਾਲੀ, 16 ਮਈ (ਹਰਪ੍ਰੀਤ): ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਲੋਕਾਂ ਖਾਸਕਰ ਨਵੀਂ ਉਮਰ ਦੇ ਬੱਚਿਆਂ ਨੂੰ ਅੰਧਵਿਸ਼ਵਾਸਾਂ ਚੋਂ ਕੱਢਣ ਦੇ ਯਤਨ ਜਾਰੀ ਹਨ. ਇਸੇ ਦੀ ਇੱਕ ਲੜੀ ਤਹਿਤ ਸਰਕਾਰੀ ਸੈਕੰਡਰੀ ਸਕੂਲ

ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਜਸਵੰਤ ਮੋਹਾਲੀ

ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਜਸਵੰਤ ਮੋਹਾਲੀ

ਬਲੌਂਗੀ ਵਿਖੇ ਬੱਚਿਆਂ ਨੂੰ ਸਦੀਆਂ ਚੋਂ ਚਲੇ ਆ ਰਹੇ ਅੰਧਵਿਸ਼ਵਾਸਾਂ ਚੋਂ ਕੱਢਣ ਦਾ ਯਤਨ ਕੀਤਾ ਗਿਆ. ਤਰਕਸ਼ੀਲ ਮੈਗਜੀਨ ਦੇ ਸਹਿ ਸੰਪਾਦਕ ਜਸਵੰਤ ਮੋਹਾਲੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਾਧ ਸਿਆਣਿਆਂ ਕੋਲ ਲੋਕਾਂ ਨੂੰ ਲੁੱਟਣ ਲਈ ਤਿੰਨ ਨੁਕਤੇ ਹਨ. ਉਹ ਲੋਕਾਂ ਦੀਆਂ ਦੁੱਖ-ਤਕਲੀਫਾਂ ਦਾ ਸੌਦਾ ਕਰਦੇ ਹਨ. ਸਮਾਜ ਵਿੱਚ ਫੈਲੇ ਅੰਧਵਿਸ਼ਵਾਸ਼ ਦਾ ਫਾਇਦਾ ਚੁੱਕਦੇ ਹਨ ਤੇ ਜਾਦੂ ਦੇ ਟਰਿੱਕਾਂ ਰਾਹੀਂ ਲੋਕਾਂ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕਰਦੇ ਹਨ. ਉਹਨਾਂ ਕਿਹਾ ਕਿ ਇਹਨਾਂ ਤਿੰਨ ਚੀਜਾਂ ਦੇ ਸੁਮੇਲ ਨਾਲ ਹੀ ਸਾਧ ਸਿਆਣਿਆਂ ਤੇ ਅਖੌਤੀ ਬਾਬਿਆਂ ਨੂੰ ਮਹਾਨਤਾ ਦਾ ਦਰਜਾ ਦਿੱਤਾ ਜਾਂਦਾ ਹੈ. ਸ੍ਰੀ ਜਸਵੰਤ ਨੇ ਕਿਹਾ ਕਿ ਵਿਗਿਆਨਿਕ ਸੋਚ ਪ੍ਰਚਾਰਨ ਦੇ ਯਤਨਾਂ ਨਾਲ ਹੀ ਗਿਆਨ ਵਿੱਚ ਵਾਧਾ ਹੋਵੇਗਾ. ਉਹਨਾਂ ਕਿਹਾ ਕਿ ਜਿਵੇਂ ਕਣਕ ਤੇ ਕਪਾਹ ਮਨੁੱਖ ਨੂੰ ਆਪਣੇ ਯਤਨਾਂ ਨਾਲ ਹੀ ਉਗਾਉਣੀ ਪੈਂਦੀ ਹੈ, ਉਸੇ ਤਰਾਂ ਸਮਾਜ ਵਿੱਚ ਚੇਤਨਾ ਵੀ ਮਨੁੱਖ ਦੇ ਯਤਨਾਂ ਨਾਲ ਹੀ ਆਵੇਗੀ. ਤਰਕਸ਼ੀਲ ਸੁਸਾਇਟੀ ਦੇ ਮੈਂਬਰਾਂ ਨੇ ਬੱਚਿਆਂ ਨੂੰ ਜਾਦੂ ਦੇ ਟਰਿੱਕ ਵੀ ਵਿਖਾਏ. ਬੱਚੇ ਉਦੋਂ ਹੈਰਾਨ ਹੋ ਗਏ ਜਦੋਂ ਤਰਕਸ਼ੀਲ ਕਾਰਕੁੰਨਾਂ ਨੇ ਨਿੰਮ ਦੇ ਪੱਤਿਆਂ ਨੂੰ ਮਿੱਠਾ ਕਰ ਦਿੱਤਾ. ਬੱਚਿਆਂ ਨੂੰ ਪ੍ਰੋਗਰਾਮ ਦੀ ਸਮਾਪਤੀ ਮਗਰੋਂ ਜਾਦੂ ਪਿੱਛੇ ਕੰਮ ਕਰਦੇ ਕਾਰਨਾਂ ਬਾਰੇ ਵੀ ਦੱਸਿਆ ਗਿਆ ਕਿ ਇਹਨਾਂ ਪਿੱਛੇ ਕੋਈ ਗੈਬੀ ਸ਼ਕਤੀ ਨਹੀਂ ਸਗੋਂ ਕੋਈ ਵੀ ਇਸ ਨੂੰ ਕਰ ਸਕਦਾ ਹੈ. ਇਸ ਮੌਕੇ ਇਕਾਈ ਮੋਹਾਲੀ ਦੇ ਮੁਖੀ ਮਾਸਟਰ ਸੁਰਜੀਤ ਨੇ ਬੱਚਿਆਂ ਨੂੰ ਸਮਝਾਇਆ ਕਿ ਸੁੱਖਾਂ ਤੇ ਦੁੱਖਾਂ ਦਾ ਫਾਸਲਾ ਬਹੁਤ ਘੱਟ ਹੁੰਦਾ ਹੈ ਤੇ ਸੁੱਖ ਦੇ ਨਾਲ ਦੁੱਖ ਵੀ ਆਉਂਦੇ ਹਨ. ਹਮੇਸ਼ਾ ਸੁੱਖ ਵਿੱਚ ਰਹਿਣ ਦੀ ਪ੍ਰਵਿਰਤੀ ਦਾ ਹੀ ਸਾਧ ਸਿਆਣੇ ਫਾਇਦਾ ਚੁੱਕਦੇ ਹਨ ਤੇ ਲੁੱਟਦੇ ਹਨ. ਸਕੂਲ ਸਟਾਫ ਤੇ ਵਿਦਿਆਰਥੀਆਂ ਨੇ ਤਰਕਸ਼ੀਲਾਂ ਦੇ 30 ਸਾਲਾਂ ਦੇ ਤਜਰਬਿਆਂ ਤੇ ਅਧਾਰਿਤ ਕਿਤਾਬਾਂ ਵਿੱਚ ਡੂੰਘੀ ਦਿਲਚਸਪੀ ਦਿਖਾਈ. ਇਸ ਮੌਕੇ ਪ੍ਰੋ. ਮੁਹੰਮਦ ਅਸਲਮ ਵਿਦਿਆਰਥੀ ਨੇ ਤਰਕਸ਼ੀਲ ਟੀਮ ਦਾ ਧੰਨਵਾਦ ਕੀਤਾ. ਪ੍ਰੋਗਰਾਮ ਸਮੇਂ ਮੁੱਖ ਅਧਿਆਪਿਕਾ ਸੋਨੀਆ ਤੇ ਹੋਰ ਸਟਾਫ, ਤਰਕਸ਼ੀਲ ਆਗੂ ਜਰਨੈਲ ਕ੍ਰਾਂਤੀ, ਸ਼ਮਸ਼ੇਰ ਚੋਟੀਆਂ ਆਦਿ ਹਾਜਰ ਸਨ.

ਰੋਪੜ ਵਿਖੇ ਤਰਕਸ਼ੀਲ ਸਾਹਿਤ ਵੈਨ ਦਾ ਭਰਵਾਂ ਸੁਆਗਤ

ਰੋਪੜ, 17 ਅਪ੍ਰੈਲ (ਗਿਆਨ ਚੰਦ): ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਵੱਲੋਂ ਤਰਕਸ਼ੀਲਤਾ ਅਤੇ ਅਗਾਂਹ ਵਧੂ ਵਿਗਿਆਨਕ ਸੋਚ ਵਾਲਾ ਸਾਹਿਤ ਆਮ ਲੋਕਾਂ ਅਤੇ ਵਿਦਿਆਰਥੀਆਂ ਤੱਕ ਪੁਜਦਾ ਕਰਨ

ਤਰਕਸੀਲ ਟੀਮ ਅਤੇ ਸਹਿਯੋਗੀ

ਤਰਕਸੀਲ ਟੀਮ ਅਤੇ ਸਹਿਯੋਗੀ

ਹਿਤ ਚੱਲ ਰਹੀ ਤਰਕਸ਼ੀਲ ਸਾਹਿਤ ਵੈਨ ਰੋਪੜ ਵਿਖੇ ਜਸਵੰਤ ਬੋਪਾਰਾਏ ਦੀ ਅਗਵਾਈ ਵਿੱਚ ਪਹੁੰਚੀ. ਉਹਨਾਂ ਨਾਲ ਸਾਥੀ ਬਲਵੰਤ ਭਦੌੜ ਵੀ ਸਨ. ਤਰਕਸ਼ੀਲ ਸਾਹਿਤ ਵੈਨ ਦਾ ਉਦੇਸ਼ ਲੋਕਾਂ ਨੂੰ ਚੰਗੇ ਸਾਹਿਤ ਨਾਲ ਜੋੜਨਾ ਹੈ. ਇਕਾਈ ਰੋਪੜ ਵਲੋ ਤਰਕਸ਼ੀਲ ਸਾਹਿਤ ਵੈਨ ਦੀ ਸਹਾਇਤਾ ਨਾਲ ਲਗਾਤਾਰ ਪੰਜ ਦਿਨ ਤਰਕਸ਼ੀਲ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਅਤੇ ਪਾਠਕਾਂ ਨੂੰ ਅਗਾਹਵਧੂ ਸਾਹਿਤ ਨਾਲ ਜੋੜਿਆਂ. ਰੋਪੜ ਜਿਲ੍ਹਾ ਅਦਾਲਤ ਵਿੱਚ ਵਕੀਲਾਂ ਅਤੇ ਹੋਰ ਸਾਥੀਆਂ ਵਲੋਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਤਰਕਸ਼ੀਲ ਸਾਹਿਤ ਨੂੰ ਆਪਣੇ ਘਰ ਦਾ ਸ਼ਿੰਗਾਰ ਬਣਾਇਆ. ਵਿਸਾਖੀ ਮੇਲੇ ਦੌਰਾਨ ਕੀਰਤਪੁਰ ਸਾਹਿਬ ਅਤੇ ਆਨੰਦਪੁਰ ਸਾਹਿਬ ਵਿਖੇ ਤਰਕਸ਼ੀਲ ਵੈਨ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ. ਤਰਕਸ਼ੀਲ ਸਾਹਿਤ ਤੋ ਬਿਨ੍ਹਾਂ ਇਨਕਲਾਬੀ, ਸਿਹਤ-ਸਬੰਧੀ, ਕਵਿਤਾਵਾਂ, ਕਹਾਣੀਆਂ ਅਤੇ ਮਾਨਸਿਕ ਸਿਹਤ ਸਬੰਧੀ ਸਾਹਿਤ ਵੀ ਪਾਠਕਾਂ ਵਲੋ ਸਰਹਾਇਆ ਗਿਆ. ਇਸ ਤੋ ਬਆਦ ਸਾਹਿਤ ਵੈਨ ਦਾ ਕਾਫਲਾ ਸੀਨੀਅਰ ਸਕੈਡਰੀ ਸਕੂਲ ਬਜਰੂਰ, ਸੀਨੀਅਰ ਸਕੈਡਰੀ ਸਕੂਲ ਲੜਕੀਆ ਤਖਤਗੜ੍ਹ, ਸੀਨੀਅਰ ਸਕੈਡੰਰੀ ਸਕੂਲ ਲੜਕੇ ਨੂਰਪੁਰਬੇਦੀ, ਸੀਨੀਅਰ ਸਕੈਡੰਰੀ ਸਕੂਲ ਡੀ.ਏ.ਵੀ.ਤਖਤਗੜ੍ਹ ਵਿਖੇ ਪਹੁੰਚਿਆ. ਸਕੂਲਾਂ ਵਿੱਚ ਜਸਵੰਤ ਬੋਪਾਰਾਏ, ਗਿਆਨ ਚੰਦ, ਅਜੀਤ ਪ੍ਰਦੇਸੀ, ਅਸ਼ੋਕ ਕੁਮਾਰ ਵਲੋ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਤਰਕਸ਼ੀਲ ਸਾਹਿਤ ਵੈਨ ਦੁਆਰਾ ਤਰਕਸ਼ੀਲ ਪ੍ਰਚਾਰ ਦੋਰਾਨ ਤਰਕਸ਼ੀਲ ਅਤੇ ਵਿਗਿਆਨਕ ਸੋਚ ਅਪਣਾਉਂਣ ਲਈ ਪ੍ਰੇਰਿਆ ਗਿਆ. ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਤਰਕਸ਼ੀਲਾਂ ਦੇ ਇਸ ਉਸਾਰੂ ਕੰਮ ਦੀ ਪ੍ਰਸ਼ੰਸਾ ਕੀਤੀ ਗਈ. ਵਿਦਿਆਰਥੀਆਂ ਅਤੇਅਧਿਆਪਕਾਂ ਨੇ ਬਾਲਕਹਾਣੀਆਂ ਅਤੇ ਵਿਗਿਆਨਕਸੋਚ ਨੂੰ ਹੁਲਾਰਾ ਦਿੰਦੀਆਂ ਕਿਤਾਬਾਂ ਨੂੰ ਬਹੁਤ ਪਸੰਦ ਕੀਤਾ ਅਤੇ ਵੱਡੀ ਮਾਤਰਾ ਵਿੱਚ ਕਿਤਾਬਾਂ ਖਰੀਦੀਆਂ.

ਤਰਕਸ਼ੀਲ ਸਾਹਿਤ ਵੈਨ ਨੇ ਪਾਠਕਾਂ ਦੀ ਘਾਟ ਵਾਲੀ ਧਾਰਨਾ ਨੂੰ ਝੁਠਲਾਇਆ-ਰਾਜਿੰਦਰ ਭਦੌੜ

ਤਰਕਸ਼ੀਲਾਂ ਦੀ ਸੂਬਾਈ ਛਿਮਾਹੀ ਇੱਕਤਰਤਾ ਹੋਈ ਸੰਪੰਨ

ਬਰਨਾਲਾ,7 ਅਪ੍ਰੈਲ (ਰਾਮ ਸਵਰਨ ਲੱਖੇਵਾਲੀ): ਤਰਕਸ਼ੀਲਤਾ ਵਿਚਾਰਧਾਰਾ ਨਾਲ ਹੀ ਜਿੰਦਗੀ ਤੇ ਸਮਾਜ ਨੂੰ ਸੁਖਾਵੇਂ ਰੁਖ

ਸੂਬਾਈ ਇੱਕਤਰਤਾ ਦੌਰਾਨ ਨਵ-ਪ੍ਰਕਾਸ਼ਿਤ ਪੁਸਤਕਾਂ ਰਿਲੀਜ਼ ਕਰਦੇ ਹੋਏ ਤਰਕਸ਼ੀਲ ਆਗੂ

ਸੂਬਾਈ ਇੱਕਤਰਤਾ ਦੌਰਾਨ ਨਵ-ਪ੍ਰਕਾਸ਼ਿਤ ਪੁਸਤਕਾਂ ਰਿਲੀਜ਼ ਕਰਦੇ ਹੋਏ ਤਰਕਸ਼ੀਲ ਆਗੂ

ਤੋਰਿਆ ਜਾ ਸਕਦਾਹੈ. ਇਸ ਲੋਕ ਹਿਤੂ ਕਾਰਜ ਲਈ ਸਿਦਕ ਦਿਲੀ ਨਾਲ ਅੱਗੇ ਤੁਰਨਾ ਸਾਡਾ ਸਾਰਿਆਂ ਦਾ ਮੁਢਲਾ ਫ਼ਰਜ਼ ਹੈ. ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੇ ਸੂਬਾਈ ਜਥੇਬੰਦਕ ਮੁਖੀ ਰਾਜਿੰਦਰ ਭਦੌੜ ਨੇ ਸਥਾਨਕ ਸ਼ਕਤੀ ਕਲਾ ਮੰਦਰ ਵਿਖੇ ਸੁਸਾਇਟੀ ਦੀ ਛਿਮਾਹੀ ਇੱਕਤਰਤਾ ‘ਚ ਰਾਜ ਭਰ ਤੋਂ ਆਏ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਕਿਹਾ. ਉਹਨਾਂ ਆਖਿਆ ਕਿ ਸੁਸਾਇਟੀ ਦੇ ਯਤਨਾਂ ਸਦਕਾ ਬਣੀ ਤਰਕਸ਼ੀਲ ਸਾਹਿਤ ਵੈਨ ਨੇ ਪੰਜਾਬੀ ਵਿੱਚ ਪਾਠਕਾਂ ਦੀ ਘਾਟ ਵਾਲੀ ਧਾਰਨਾ ਨੂੰ ਝੁਠਲਾਇਆ ਹੈ. ਇਸ ਵੈਨ ਦੇ ਮੁਢਲੇ ਸਫ਼ਰ ‘ਚ ਹੀ ਸਕੂਲਾਂ, ਕਾਲਜਾਂ, ਪਿੰਡਾਂ ਤੇ ਮੇਲਿਆਂ ਚੋਂ ਤਰਕਸ਼ੀਲ ਸਾਹਿਤ ਖਰੀਦਣ ਪ੍ਰਤੀ ਭਰਵਾਂ ਹੁੰਗਾਰਾ ਮਿਲਿਆ ਹੈ. ਸੁਸਾਇਟੀ ਦੀ ਇਸ ਸੂਬਾਈ ਇੱਕਤਰਤਾ ਵਿੱਚ ਸਾਰੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਜਥੇਬੰਦਕ, ਵਿੱਤ, ਮੈਗਜ਼ੀਨ, ਸਾਹਿਤ, ਸਭਿਆਚਾਰਕ, ਪ੍ਰਕਾਸ਼ਨ, ਕੌਮੀ-ਕੌਮਾਂਤਰੀ ਤੇ ਕਾਨੂੰਨ ਵਿਭਾਗ ਦੇ ਮੁਖੀਆਂ ਹੇਮ ਰਾਜ ਸਟੈਨੋ, ਬਲਬੀਰ ਚੰਦ ਲੋਂਗੋਵਾਲ, ਭੂਰਾ ਸਿੰਘ ਮਹਿਮਾ, ਸੁਖਦੇਵ ਫਗਵਾੜਾ, ਸੁਖਵਿੰਦਰ ਬਾਗਪੁਰ, ਹਰਚੰਦ ਭਿੰਡਰ ਤੇ ਹਰਿੰਦਰ ਲਾਲੀ ਨੇ ਆਪੋ ਆਪਣੇ ਵਿਭਾਗਾਂ ਦੀਆਂ ਰਿਪੋਰਟਾਂ ਪੇਸ਼ ਕੀਤੀਆਂ ਜਿੰਨ੍ਹਾਂ ਤੇ ਹਾਜ਼ਰ ਡੈਲੀਗੇਟਾਂ ਨੇ ਭਰਵੀਂ ਵਿਚਾਰ ਚਰਚਾ ਕੀਤੀ. ਬਹਿਸ ਦੌਰਾਨ ਨੁਕਤੇ ਸਾਂਝੇ ਕਰਦਿਆਂ ਅਜੀਤ ਪ੍ਰਦੇਸੀ, ਪਰਮਵੇਦ ਸੰਗਰੂਰ, ਸੰਦੀਪ ਸਿੰਘ ਅਮ੍ਰਿਤਸਰ, ਜਿੰਦਰ ਬਾਗਪੁਰ, ਰਣਜੀਤ ਬਠਿੰਡਾ, ਗੁਰਮੀਤ ਖਰੜ ਤੇ ਗੁਰਪ੍ਰੀਤ ਸ਼ਹਿਣਾ ਨੇ ਤਰਕਸ਼ੀਲ ਸਾਹਿਤ ਵੈਨ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਮੈਗਜ਼ੀਨ, ਸਾਹਿਤ ਤੇ ਪ੍ਰਕਾਸ਼ਨ ‘ਚ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਾਨੂੰਨ ਵਿਭਾਗ ਵੱਲੋਂ ਅੰਧਵਿਸ਼ਵਾਸ਼ਾਂ ਖਿਲਾਫ਼ ਕਾਨੂੰਨ ਬਣਾਉਣ ਲਈ ਬਣਾਏ ਗਏ ਖਰੜੇ ਨੂੰ ਜਲਦੀ ਅੰਤਿਮ ਰੂਪ ਦੇ ਕੇ ਵਿਧਾਨ ਸਭਾ ਤੱਕ ਪਹੁੰਚਾਉਣ ਦੀ ਤਾਈਦ ਕੀਤੀ. ਤਰਕਸ਼ੀਲ ਆਗੂਆਂ ਨੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਅੰਧਵਿਸ਼ਵਾਸ਼ਾਂ ਦੇ ਕੀਤੇ ਜਾ ਰਹੇ ਪ੍ਰਚਾਰ ਨੂੰ ਰੋਕਣ ਲਈ ਅਸਰਦਾਰ ਨੀਤੀ ਬਣਾਉਣ ਤੇ ਜੋਰ ਦਿੱਤਾ. ਸਮਾਰੋਹ ਦੌਰਾਨ ਸਾਹਿਤ ਵਿਭਾਗ ਵੱਲੋਂ ਸੁਸਾਇਟੀ ਦੀਆਂ ਦੋ ਨਵ-ਪ੍ਰਕਾਸ਼ਿਤ ਬਾਲ ਪੁਸਤਕਾਂ ਤੇ ਡਾ. ਸ਼ਿਆਮ ਸੁੰਦਰ ਦੀਪਤੀ ਦੀ ਪੁਸਤਕ ਨੂੰ ਸੂਬਾ ਕਮੇਟੀ ਆਗੂਆਂ ਵੱਲੋਂ ਰਿਲੀਜ਼ ਕੀਤਾ ਗਿਆ. ਸਮਾਰੋਹ ਦੌਰਾਨ ਮੰਚ ਸੰਚਾਲਨ ਦੀ ਜਿੰਮੇਵਾਰੀ ਰਾਮ ਸਵਰਨ ਲੱਖੇਵਾਲੀ ਤੇ ਹਰਿੰਦਰਲਾਲੀ ਨੇ ਨਿਭਾਈ. ਲਗਾਤਾਰ15 ਘੰਟੇ ਚੱਲੀ ਤਰਕਸ਼ੀਲਾਂ ਦੀ ਸੂਬਾਈ ਛਿਮਾਹੀ ਇੱਕਤਰਤਾ ਰਾਜ ਭਰ ਦੇ ਤਰਕਸ਼ੀਲ ਕਾਰਕੁੰਨਾਂ ਵੱਲੋਂ ਵਿਗਿਆਨਿਕ ਦ੍ਰਿਸ਼ਟੀਕੋਣ ਦੇ ਪਸਾਰ ਲਈ ਕੀਤੇ ਗਏ ਅਹਿਦ ਨਾਲ ਸਮਾਪਤ ਹੋਈ.